- ਮੈਂ ਸਵੈ-ਇੱਛਾ ਨਾਲ ਆਧਾਰ OVD KYC ਜਾਂ ਈ-KYC ਜਾਂ ਆੱਫਲਾਇਨ ਵੈਰੀਫਿਕੇਸ਼ਨ ਚੁਣਦਾ ਹਾਂ, ਅਤੇ ਬੈਂਕ ਮਾਈ ਆਧਾਰ ਨੰਬਰ, ਵਰਚੂਅਲ ਆਈਡੀ, ਈ-ਆਧਾਰ, XML, ਮਾਸਕਡ ਆਧਾਰ, ਆਧਾਰ ਦਾ ਵੇਰਵਾ, ਜਨਸੰਖਿਅਕੀ ਜਾਣਕਾਰੀ, ਪਹਿਚਾਣ ਬਾਰੇ ਜਾਣਕਾਰੀ, ਆਧਾਰ ਰਜਿਸਟਰਡ ਮੋਬਾਇਲ ਨੰਬਰ, ਚੇਹਰਾ ਪ੍ਰਮਾਣੀਕਰਨ ਜਾਣਕਾਰੀ ਅਤੇ/ਜਾਂ ਬਾਇਓਮੀਟ੍ਰਿਕ ਜਾਣਕਾਰੀ (ਸਮੂਹਿਕ ਤੌਰ ‘ਤੇ “ਜਾਣਕਾਰੀ’’) ਬੈਂਕ ਨੂੰ ਸਮਬਿਟ ਕਰਦਾ ਹਾਂ।
- ਮੈਨੂੰ ਬੈਂਕ ਦੁਆਰਾ ਸੂਚਿਤ ਕੀਤਾ ਗਿਆ ਹੈ, ਕਿ:
- ਆਧਾਰ ਸਬਮਿਟ ਕਰਵਾਉਣਾ ਜਰੂਰੀ ਨਹੀਂ ਹੈ, ਅਤੇ KYC ਲਈ ਅਤੇ ਪਹਿਚਾਣ ਸਥਾਪਿਤ ਕਰਨ ਲਈ ਆਧਾਰ ਤੋਂ ਇਲਾਵਾ ਅਧਿਕ੍ਰਿਤ ਤੌਰ ‘ਤੇ ਵੈਧ ਕਾਗਜ਼ੀ ਦਸਤਾਵੇਜ਼ਾਂ ਸਮੇਤ ਵਿਕਲਪਿਕ ਚੋਣਾਂ ਹਨ। ਸਾਰੇ ਵਿਕਲਪ ਮੈਨੂੰ ਦਿੱਤੇ ਗਏ ਸਨ।
- e-KYC/ਪ੍ਰਮਾਣੀਕਰਨ/ਆੱਫ਼ਲਾਇਨ ਵੈਰੀਫਿਕੇਸ਼ਨ ਲਈ, ਬੈਂਕ CIDR/UIDAI ਨਾਲ ਖਾਤਾ ਨੰਬ ਅਤੇ/ਜਾਂ ਬਾਇਓਮੀਟ੍ਰਿਕਸ ਸਾਂਝੇ ਕਰੇਗਾ, ਅਤੇ CIDR/UIDAI ਬੈਂਕ ਨਾਲ ਸਾਂਝੇ ਕਰੇਗਾ, ਪ੍ਰਮਾਣੀਕਰਨ ਡਾਟਾ, ਅਧਾਰ ਡਾਟਾ, ਜਨਸੰਖਿਅਕੀ ਜਾਣਕਾਰੀ, ਰਜਿਸਟਰਡ ਮੋਬਾਇਲ ਨੰਬਰ, ਪਹਿਚਾਣ ਸਬੰਧੀ ਜਾਣਕਾਰੀ ਜਿਸਦੀ ਵਰਤੋਂ ਹੇਠਾਂ ਦਿੱਤੇ 3 ਵਿੱਚ ਸੂਚਿਤ ਉਦੇਸ਼ਾਂ ਲਈ ਕੀਤੀ ਜਾਵੇਗੀ।
- ਮੈਂ ਹੇਠਾਂ ਦਿੱਤੇ ਸੂਚਿਤ ਉਦੇਸ਼ਾਂ ਲਈ, ਬੈਂਕ (ਅਤੇ ਇਸਦੇ ਸੇਵਾ ਪ੍ਰਦਾਤਾਵਾਂ) ਨੂੰ ਅਧਿਕ੍ਰਿਤ ਕਰਦਾ ਹਾਂ ਅਤੇ ਆਪਣੀ ਸਹਿਮਤੀ ਦਿੰਦਾ ਹਾਂ :
- PML Act, 2002 ਦੇ ਅਨੁਸਾਰ KYC ਅਤੇ ਸਮੇਂ-ਸਮੇਂ ‘ਤੇ KYC ਪ੍ਰਕਿਰਿਆ ਅਤੇ ਉਹਨਾਂ ਦੇ ਨਿਯਮ ਅਤੇ RBI ਦੇ ਨਿਰਦੇਸ਼, ਜਾਂ ਮੇਰੀ ਪਹਿਚਾਣ ਸਥਾਪਿਤ ਕਰਨ ਲਈ, ਆਪਣੀ ਪਹਿਚਾਣ ਦੱਸਣਾ, ਆੱਫਲਾਇਨ ਵੈਰੀਫਿਕੇਸ਼ਨ ਜਾਂ e-KYC ਜਾਂ ਹਾਂ/ਨਹੀਂ ਪ੍ਰਮਾਣੀਕਰਨ, ਜਨਸੰਖਿਅਕ ਜਾਂ ਹੋਰ ਪ੍ਰਮਾਣੀਕਰਨ/ਵੈਰੀਫਿਕੇਸ਼ਨ/ਪਹਿਚਾਣ ਦੀ ਆਗਿਆ ਲਾਗੂ ਕਾਨੂੰਨ ਅਨੁਸਾਰ ਸਾਰੇ ਖਾਤਿਆਂ, ਸੁਵਿਧਾਵਾਂ, ਸੇਵਾਵਾਂ, ਅਤੇ ਬੈਂਕ ਦੇ /ਰਾਹੀਂ, ਮੌਜੂਦਾ ਅਤੇ ਭਵਿੱਖ ਦੇ ਰਿਸ਼ਤਿਆਂ ਲਈ ਦਿੱਤੀ ਜਾ ਸਕਦੀ ਹੈ।
- (ਜਾਣਕਾਰੀ ਇਕੱਠੀ ਕਰਨਾ, ਸਾਂਝੀ ਕਰਨਾ, ਸਟੋਰ ਕਰਨਾ, ਰਿਕਾਰਡ ਕਾਇਮ ਰੱਖਣਾ ਅਤੇ ਜਾਣਕਾਰੀ ਅਤੇ ਪ੍ਰਮਾਣੀਕਰਨ/ਵੈਰੀਫਿਕੇਸ਼ਨ/ਪਹਿਚਾਣ ਰਿਕਾਰਡ ਵਰਤਣਾ: (a) ਉਪਰੋਕਤ ਸੂਚਿਤ ਉਦੇਸ਼ਾਂ ਲਈ, (b) ਇਸਦੇ ਨਾਲ ਨਾਲ ਰੈਗੂਲੇਟਰੀ ਅਤੇ ਕਾਨੂੰਨੀ ਰਿਪੋਰਟਿੰਗ ਅਤੇ ਫਾਇਲਿੰਗ ਅਤੇ/ਜਾਂ (c) ਜਿੱਥੇ ਲਾਗੂ ਕਾਨੂੰਨ ਦੇ ਤਹਿਤ ਜਰੂਰੀ ਹੋਵੇ;
- ਆਧਾਰ ਸਕ੍ਰਿਅ ਭੁਗਤਾਨ ਸੇਵਾਵਾਂ(AEPS) ਲਈ ਮੇਰੇ ਖਾਤੇ ਨੂੰ ਸਕ੍ਰਿਅ ਕਰਨਾ;
- ਕਾਨੂੰਨੀ ਅਦਾਲਤ, ਅਧਿਕਾਰ ਜਾਂ ਮਧੱਸਤਾ ਸਮੇਤ ਪ੍ਰਮਾਣੀਕਰਨ ਦੇ ਉਦੇਸ਼ਾਂ ਲਈ ਸਹਿਮਤੀ ਦੇ ਰਿਕਾਰਡ ਅਤੇ ਲਾੱਗਸ ਜਾਣਕਾਰੀ ਜਾਂ ਅਧਿਕਾਰ, ਪਹਿਚਾਣ, ਵੈਰੀਫਿਕੇਸ਼ਨ ਆਦਿ ਤਿਆਰ ਕਰਨਾ।
- ਮੈਂ ਸਮਝਦਾ ਹਾਂ ਕਿ ਆਧਾਰ ਨੰਬਰ ਅਤੇ ਮੁੱਢਲੇ ਬਾਇਓਮੀਟ੍ਰਿਕਸ ਉਦੋਂ ਤੱਕ ਸਟੋਰ/ਸਾਂਝੇ ਨਹੀਂ ਕੀਤੇ ਜਾਣਗੇ ਜਦੋਂ ਤੱਕ ਕਾਨੂੰਨ ਦੁਆਰਾ ਜਰੂਰੀ ਨਾ ਹੋਣ ਅਤੇ CIDR ਸਬਮਿਸ਼ਨ ਲਈ ਨਾ ਹੋਣ। ਮੈਂ ਆਪਣੇ ਆਧਾਰ ਰਜਿਸਟਰਡ ਮੋਬਾਇਲ ਨੰਬਰ ‘ਤੇ ਪ੍ਰਾਪਤ OTP ਵਰਤ ਕੇ ਖੁਦ ਈ-ਆਧਾਰ ਡਾਊਨਲੋਡ ਕੀਤਾ ਹੈ। ਮੈਂ ਇਸ ਦਸਤਾਵੇਜ਼ ਦੇ ਸਹੀ ਨਾ ਪਾਏ ਜਾਣ ਜਾਂ ਆਪਣੇ ਦੁਆਰਾ ਦਿੱਤੀ ਗਈ ਕਿਸੇ ਵੀ ਗਲਤ ਜਾਣਕਾਰੀ ਦੀ ਸਥਿਤੀ ਵਿੱਚ ਬੈਂਕ ਜਾਂ ਇਸਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਵਾਂਗਾ।
- ਮੈਨੂੰ ਜਾਣਕਾਰੀ ਲੈਣ ਦੀ ਉਪਰੋਕਤ ਸਹਿਮਤੀ ਅਤੇ ਉਦੇਸ਼ ਬਾਰੇ ਮੇਰੀ ਸਥਾਨਕ ਭਾਸ਼ਾ ਵਿੱਚ ਦੱਸਿਆ ਗਿਆ ਹੈ।